ਤੇਰੇ ਇਸ਼ਕ਼ ਦਾ ਦਿਲਾਸਾ ਮੇਰੇ ਵੇਹੜੇ, ਵਿਚ ਰੋਸ਼ਨ ਸੀ
ਸੂਰਜ ਦੀ ਤਰਹ, ਮੇਰੇ ਸਾਹਾਂ ਦੀ ਅੱਗ
ਸ੍ਯਾਹ ਰਾਤਾਂ ਵਿਚ ਮੈਨੂ ਲਕੋ ਲੈਂਦੀ ਸੀ,
ਹਿਜਰ ਤੇਰੇ ਵਿਚ ਵੀ ਮਿਠੇ ਜਹੇ ਹੌਲ
ਮੇਰੇ ਨਾਲ ਗੱਲਾਂ ਕਰਦੇ, ਤੇ
ਕਲ੍ਲੇਯਾਂ ਰਹ ਕੇ ਵੀ ਮੈਨੂ ਤੇਰੇ ਆਉਣ ਦਾ ਸਦਕਾ ਦੇਂਦੇ
ਮੇਰੇ ਸੇਹ੍ਮੇ ਹੋਏ ਕਲੇਜੇ ਨੂ ਠੰਡ ਤੇ
ਮੇਰੇ ਮਥੇ ਦੀਆ ਲਕੀਰਾਂ ਨੂ ਇਕ ਹਲਕੀ ਜੇਹੀ ਛੋਹ
ਤੇ ਮੇਰੇ ਸਾਰੇ ਦੁਖ, ਅਸ਼ਕਾਂ ਤੋ ਬਿਨਾ ਹੀ ਪਿਗਲ ਪੈਂਦੇ
ਪਰ ਸ਼ਾਯਦ ਤੈਨੂ ਇਹ ਵੀ ਰਾਸ ਨੀ ਆਯਾ
ਇਕ ਚਿਠੀ ਮੇਰੇ ਨਾ, ਇਕ ਦਿਨ ਜਦ ਤੂ ਭੇਜੀ
ਤੈਨੂ ਮੇਰੇ ਦਿਲ ਤੇ ਤਰਸ ਨੀ ਆਯਾ
ਅੱਡ ਰਹ ਕੇ ਵੀ ਜੇ ਮੈਂ ਤੇਰੇ ਇੰਤੇਜ਼ਾਰ ਚ ਖੁਸ਼ ਸਾਂ
ਮੇਰੀ ਆਖਰੀ ਖੁਸ਼ੀ ਵੀ ਤੂ ਮੈਥੋਂ ਖੋ ਲਯੀ
ਅੱਜ ਵੀ ਜਦੋਂ ਡਾਕਿਯਾ ਬੂਹੇ ਅੱਗੋਂ ਲੰਗਦਾ ਹੈ
ਮੇਰੀ ਰੂਹ ਕਮਬ ਜਾਂਦੀ ਏਹ
ਭੁਲ ਜਾਂਦੀ ਏਹ ਕੀ ਹੁਣ ਇਸ ਬੰਜਰ ਮਕਾਨ ਵਿਚ ਕੋਈ ਨੀ ਵੱਸਦਾ
ਓਹ ਚਿਠੀ ਆਯੀ ਸੀ ਤੇ ਅਗਲੇ ਦਿਨ ਮੇਰੀ ਡੋਲੀ ਉਠ ਗਈ ਸੀ
ਮੇਰੀ ਡੋਲੀ ਇਕ ਸਫੇਦ ਚੱਦਰ ਚ ਲਿਪਟੀ ਹੋਯੀ
ਲੋਕਾਂ ਦਿਯਾ ਅਖਾਂ ਚੋ ਵੱਗਦੀ ਹੁਮ੍ਦੁਰਦੀ ਦੇ ਨਾਲ ਰੁਕ੍ਸਤ ਕਰ ਦਿੱਤੀ ਗਯੀ
ਪਰ ਫੇਰ ਵੀ ਮੇਰੀ ਰੂਹ ਅੱਜ ਵੀ ਡਰਦੀ ਏਹ
ਤੇ ਸ਼ਾਯਦ ਅੱਜ ਵੀ ਭਟਕਦੀ ਕਯੋਂਕਿ ਤੈਨੂ ਹੀ ਯਾਦ ਕਰਦੀ ਏਹ
- ਅਮ੍ਰਿਤਾ ਸਿੰਘ
No comments:
Post a Comment